ਗੁਰਦਾਸਪੁਰ ਆਇਆ ਹੜ , ਲੋਕ ਡੁੱਬਣ ਲੱਗੇ

ਹਾਂਜੀ ਕਿਵੇਂ ਹੋ ਸਾਰੇ , ਜਿਵੇਂ ਤੁਹਾਨੂੰ ਪਤਾ ਹੀ ਹੋਵੇਗਾ ਕੇ ਪੰਜਾਬ ਵਿੱਚ ਪਿਛਲੇ ਮਹੀਨੇ ਕਿਵੇਂ ਹੜਾਂ ਕਾਰਨ ਬਹੁਤ ਸਾਰੇ ਪਿੰਡ ਸ਼ਹਿਰ ਡੁੱਬ ਗਏ ਤੇ ਬੁਹਤ ਜਿਆਦਾ ਨੁਕਸਾਨ ਵੀ ਪੰਜਾਬ ਦੇ ਲੋਕਾਂ ਨੂੰ ਝੱਲਣਾ ਪਿਆ , ਚਾਵਾਂ ਨਾਲ ਬਣਾਏ ਘਰ ਲੋਕਾਂ ਨੂੰ ਮਜ਼ਬੂਰ ਹੋਕੇ ਛਡਣੇ ਪਏ ਤੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਸ਼ਿਫਟ ਹੋਣਾ ਪਿਆ , ਪਰ ਚਲੋ ਹੌਲੀ ਹੌਲੀ ਹੜਾਂ ਦਾ ਪ੍ਰਭਾਵ ਮੁਕ ਗਿਆ ਤੇ ਹਾਲਾਤ ਸਾਧਾਰਨ ਹੋਣਾ ਸ਼ੁਰੂ ਹੋ ਗਏ ਸਨ । ਪਰ ਹੁਣ ਫਿਰ ਹੜਾਂ ਨੇ ਮੁੜ ਦਸਤਕ ਦੇ ਦਿੱਤੀ ਹੈ । ਤੇ ਮੁੜ ਤੋਂ ਬੁਹਤ ਸਾਰੇ ਜਿਲ੍ਹਿਆਂ ਤੇ ਪਿੰਡਾ ਵਿਚ ਹੜਾਂ ਵਰਗੇ ਹਾਲਾਤ ਬਣ ਗਏ ਹਨ । ਹਾਲਾਂਕਿ ਐਸੀ ਗੱਲ ਕਰ ਰਹੇ ਹਾਂ ਗੁਰਦਾਸਪੁਰ ਦੀ ਜਿੱਥੇ ਹੜਾਂ ਵਰਗੇ ਹਾਲਾਤ ਬਣੇ ਹੋਏ ਹਨ , ਤੇ ਇਹ ਕਿਵੇਂ ? ਜਾਣਕਾਰੀ ਮੁਤਾਬਿਕ , ਹਿਮਾਚਲ ਵਿਚ ਭਾਰੀ ਬਰਸਾਤ ਦੇ ਕਾਰਨ ਓਥੇ ਦੇ ਪੋਂਗ ਡੈਮ ਵਿੱਚ ਪਾਣੀ ਦਾ ਪੱਧਰ ਬੁਹਤ ਜਿਆਦਾ ਉੱਚਾ ਹੋਣ ਕਰਕੇ ਓਥੇ ਪੋਂਗ ਡੈਮ ਚੋ ਪਾਣੀ ਛੱਡਿਆ ਗਿਆ ਹੈਂ ਤੇ ਦਸ ਦਈਏ ਕਿ ਪੋਂਗ ਡੈਮ ਬਿਲਕੁਲ ਗੁਰਦਾਸਪੁਰ ਦੇ ਨਾਲ ਲਗਦਾ ਹੈਂ ਤੇ ਜਿੱਦਾਂ ਹੀ ਪੋਂਗ ਡੈਮ ਚੋ ਪਾਣੀ ਛਡਿਆ ਗਿਆ ਇਹ ਪਾਣੀ ਪਠਾਨਕੋਟ ਤੋਂ ਹੁੰਦਾ ਹੋਇਆ ਗੁਰਦਾਸਪੁਰ ਵੱਲ ਨੂੰ ਵਧਿਆ ਤੇ ਗੁਰਦਾਸਪੁਰ ਮੁਕੇਰੀਆਂ ਦਰਿਆ ਵਿਚ ਵੀ ਪਾਣੀ ਦਾ ਪੱਧਰ ਉੱਚਾ ਹੋ ਗਿਆ ਜਿਸ ਕਾਰਨ ਦਰਿਆ ਦਾ ਬੰਨ੍ਹ ਟੁੱਟ ਗਿਆ ਤੇ ਪਾਣੀ ਪਿੰਡਾ ਵੱਲ ਨੂੰ ਵਧਣ ਲੱਗ ਗਿਆ ਤੇ ਜਿਸਦੇ ਕਰਨ ਦਰਿਆ ਦੇ ਨਾਲ ਲਗਦੇ ਘਰ ਜਾ ਪਿੰਡ ਤੇ ਬਿਲਕੁਲ ਹੀ ਪਾਣੀ ਦੀ ਮਾਰ ਹੇਠਾਂ ਆ ਗਏ , ਦੱਸਣ ਚ ਇਹ ਆਇਆ ਹੈ ਕੇ ਦਰਿਆ ਦੇ ਨਾਲ ਲਗਦੀ ਇਕ ਪਿੰਡ ਦੀ ਇਕ ਕੋਠੀ ਜਿਸਦੀ ਪਹਿਲੀ ਮੰਜਿਲ ਪੂਰੀ ਪਾਣੀ ਵਿਚ ਡੁੱਬ ਗਈ ਹੈ ਤੇ ਸਿਰਫ ਦੂਜੀ ਮੰਜ਼ਿਲ ਹੀ ਦਿਖਾਈ ਦੇ ਰਹੀ ਹੈਂ ਤੇ ਓਦੇ ਤੋਂ ਬਾਅਦ ਇਹ ਪਾਣੀ ਅੱਗੇ ਤੋਂ ਅੱਗੇ ਪਿੰਡਾ ਵੱਲ ਵਧਦਾ ਹੀ ਜਾ ਰਿਹਾ ਹੈ ਤੇ ਮਾਰ ਕਰ ਰਿਹਾ ਹੈ ਭਾਰੀ ਨੁਕਸਾਨ ਕਰ ਰਿਹਾ ਹੈ । ਦੱਸਣ ਚ ਧ ਵੀ ਹੀ ਕੇ , ਗੁੱਜਰ ਜੋ ਕੇ ਹੇਠਲੇ ਪੱਧਰ ਤੇ ਵਸਦੇ ਹਨ ਜਿਵੇਂ ਖੇਤਾਂ ਵਿਚ । ਤੇ ਜਦੋਂ ਪਾਣੀ ਓਹਨਾ ਗੁਜਰਾਂ ਦੇ ਡੇਰਿਆਂ ਵਲ ਪਹੁੰਚਾਇਆ ਤਾ ਓਹਨਾ ਦੇ ਬੁਹਤ ਸਾਰੇ ਪਸ਼ੂ ਮੱਝਾਂ ਗਾਵਾਂ ਪਾਣੀ ਵਿਚ ਵਹਿ ਗਏ ਤੇ ਰੁੜ੍ਹ ਗਏ , ਤੇ ਬੁਹਤ ਹੀ ਨੁਕਸਾਨ ਹੋਇਆ ਤੇ ਗੁਜਰਾਂ ਨੂੰ ਆਪਣਾ ਰਹਿਣ ਬਸੇਰਾ ਬਦਲ ਕੇ ਕਿਤੇ ਹੋਰ ਪਾਸੇ ਜਾਣਾ ਪਿਆ। ਹੁਣ ਵੀ ਬੁਹਤ ਸਾਰੇ ਪਿੰਡਾਂ ਵਿਚ ਪਾਣੀ ਠਹਰਾਇਆ ਹੋਇਆ ਹੈਂ ਤੇ ਲੋਕਾਂ ਦਾ ਘਰੋ ਨਿਕਲਣਾ ਵੀ ਔਖਾ ਹੋਇਆ ਪਿਆ ਹੈ ਜਾ ਪਿੰਡ ਤੋਂ ਬਾਹਰ ਜਾਣਾ ਵੀ । ਪਰ ਜਿਹੜੇ ਲੋਕ ਇਸ ਵਕਤ ਪਾਣੀ ਦੀ ਮਾਰ ਹੇਠ ਆਏ ਹਨ, ਤੇ ਜਿੰਨਾ ਲੋਕਾਂ ਕੋਲ ਆਪਣੇ ਰਹਿਣ ਲਈ ਘਰ ਨਹੀਂ ਰਹੇ ਜਾ ਘਰਾਂ ਚ ਪਾਣੀ ਵੜ ਗਿਆ ਹੈਂ , ਓਹਨਾ ਲੋਕਾਂ ਨੂੰ ਧਾਰਮਿਕ ਸਥਾਨਾਂ ਜਿਵੇਂ ਗੁਰਦੁਆਰਾ ਵਿਚ ਰਹਿਣ ਲਈ ਜਗ੍ਹਾ ਦਿੱਤੀ ਜਾ ਰਹੀ ਹੈ ਤੇ ਇਹ ਕਿਹਾ ਵੀ ਜਾ ਰਿਹਾ ਹੈਂ ਕੇ ਅਗਰ ਕਿਸੇ ਕੋਲ ਰਹਿਣ ਲਈ ਜਗ੍ਹਾ ਨਹੀਂ ਹੈ ਤਾਂ ਉਹ ਗੁਰਦੁਆਰਾ ਵਿਚ ਆਕੇ ਰਹਿ ਸਕਦਾ ਹੈ , ਤੇ ਏਥੇ ਓਹਨਾ ਲਈ ਲੰਗਰ ਦਾ ਵੀ ਖਾਸ ਪ੍ਰਬੰਧ ਕੀਤਾ ਜਾਏਗਾ, ਤੇ ਦਰਵਾਜੇ ੨੪ ਘੰਟੇ ਖੁੱਲੇ ਰਹਿਣਗੇ । ਤੇ ਬੁਹਤ ਸਾਰੇ ਲੋਕਾਂ ਵਲੋ ਤਾਂ ਰਾਸ਼ਨ ਦੀ ਵੀ ਮਦਦ ਕੀਤੀ ਜਾ ਰਹੀ ਹੈਂ , ਪਿੰਡਾ ਪਿੰਡਾ ਵਿਚ ਜਾਕੇ , ਹੜ ਗ੍ਰਸਤ ਇਲਾਕਿਆਂ ਵਿਚ ਜਾਕੇ , ਰਾਸ਼ਨ ਵੰਡਿਆ ਜਾ ਰਿਹਾ ਹੈ । ਤੇ ਸੂਬੇ ਦੀ ਸਰਕਾਰ ਵਲੋਂ ਵੀ ਲੋਕਾਂ ਦੀ ਰਾਹਤ ਲਈ ਬੁਹਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ ਤੇ cm ਰਿਲੀਫ਼ ਫੰਡ ਵੀ ਸ਼ੁਰੂ ਕੀਤਾ ਗਿਆ ਹੈ ਤਾਂ ਕੇ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ ।

Comments

Popular posts from this blog

Rishi Sunak About Khalistan

Shocking !! Little Baby Girl's Belly Button Reduced In Seconds !!

ਆਪ ਦੇ ਚੇਅਰਮੈਨ ਰਾਗਵ ਚੱਢਾ ਪਹੁੰਚੇ ਖਾਂਬਰਾ ਚਰਚ